-
1 ਸਮੂਏਲ 9:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਸੇਵਾਦਾਰ ਨੇ ਦੁਬਾਰਾ ਸ਼ਾਊਲ ਨੂੰ ਕਿਹਾ: “ਦੇਖ! ਮੇਰੇ ਹੱਥ ਵਿਚ ਚਾਂਦੀ ਦਾ ਛੋਟਾ ਜਿਹਾ ਸਿੱਕਾ* ਹੈ। ਮੈਂ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦੇ ਦਿਆਂਗਾ ਅਤੇ ਉਹ ਸਾਨੂੰ ਦੱਸੇਗਾ ਕਿ ਅਸੀਂ ਕਿੱਧਰ ਜਾਈਏ।”
-
-
1 ਰਾਜਿਆਂ 14:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਲਈ ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ: “ਕਿਰਪਾ ਕਰ ਕੇ ਉੱਠ ਤੇ ਆਪਣਾ ਭੇਸ ਬਦਲ ਤਾਂਕਿ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਤੂੰ ਯਾਰਾਬੁਆਮ ਦੀ ਪਤਨੀ ਹੈਂ ਤੇ ਤੂੰ ਸ਼ੀਲੋਹ ਨੂੰ ਜਾਹ। ਦੇਖ! ਉੱਥੇ ਅਹੀਯਾਹ ਨਬੀ ਹੈ। ਉਸੇ ਨੇ ਮੇਰੇ ਬਾਰੇ ਕਿਹਾ ਸੀ ਕਿ ਮੈਂ ਇਨ੍ਹਾਂ ਲੋਕਾਂ ਉੱਤੇ ਰਾਜਾ ਬਣਾਂਗਾ।+ 3 ਆਪਣੇ ਨਾਲ ਦਸ ਰੋਟੀਆਂ, ਟਿੱਕੀਆਂ ਅਤੇ ਸ਼ਹਿਦ ਦੀ ਇਕ ਸੁਰਾਹੀ ਲੈ ਤੇ ਉਸ ਕੋਲ ਜਾਹ। ਫਿਰ ਉਹ ਤੈਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।”
-