16 ਅਤੇ ਤੂੰ ਨਿਮਸ਼ੀ ਦੇ ਪੋਤੇ ਯੇਹੂ+ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰੀਂ ਅਤੇ ਆਬੇਲ-ਮਹੋਲਾਹ ਦੇ ਰਹਿਣ ਵਾਲੇ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ ਆਪਣੀ ਜਗ੍ਹਾ ਨਬੀ ਠਹਿਰਾਈਂ।+ 17 ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ,+ ਉਸ ਨੂੰ ਯੇਹੂ ਮਾਰ ਸੁੱਟੇਗਾ;+ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ, ਉਸ ਨੂੰ ਅਲੀਸ਼ਾ ਮੌਤ ਦੇ ਘਾਟ ਉਤਾਰ ਦੇਵੇਗਾ।+