-
2 ਇਤਿਹਾਸ 23:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਹੋਯਾਦਾ ਨੇ ਸੱਤਵੇਂ ਸਾਲ ਦਲੇਰੀ ਦਿਖਾਈ ਅਤੇ ਸੌ-ਸੌ ਦੇ ਮੁਖੀਆਂ ਯਾਨੀ ਯਰੋਹਾਮ ਦੇ ਪੁੱਤਰ ਅਜ਼ਰਯਾਹ, ਯਹੋਹਾਨਾਨ ਦੇ ਪੁੱਤਰ ਇਸਮਾਏਲ, ਓਬੇਦ ਦੇ ਪੁੱਤਰ ਅਜ਼ਰਯਾਹ, ਅਦਾਯਾਹ ਦੇ ਪੁੱਤਰ ਮਾਸੇਯਾਹ ਅਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨਾਲ ਇਕਰਾਰ ਕੀਤਾ।+ 2 ਫਿਰ ਉਹ ਸਾਰੇ ਯਹੂਦਾਹ ਵਿਚ ਗਏ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਦੇ ਲੇਵੀਆਂ ਨੂੰ+ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯਰੂਸ਼ਲਮ ਆਏ, 3 ਤਾਂ ਸਾਰੀ ਮੰਡਲੀ ਨੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਰਾਜੇ ਨਾਲ ਇਕਰਾਰ ਕੀਤਾ+ ਤੇ ਇਸ ਤੋਂ ਬਾਅਦ ਯਹੋਯਾਦਾ ਨੇ ਉਨ੍ਹਾਂ ਨੂੰ ਕਿਹਾ:
“ਦੇਖੋ! ਰਾਜੇ ਦਾ ਪੁੱਤਰ ਹਕੂਮਤ ਕਰੇਗਾ ਜਿਵੇਂ ਯਹੋਵਾਹ ਨੇ ਦਾਊਦ ਦੇ ਪੁੱਤਰਾਂ ਬਾਰੇ ਵਾਅਦਾ ਕੀਤਾ ਸੀ।+
-