-
2 ਇਤਿਹਾਸ 23:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੀ ਨਿਗਰਾਨੀ ਦਾ ਕੰਮ ਪੁਜਾਰੀਆਂ ਤੇ ਲੇਵੀਆਂ ਦੇ ਹੱਥਾਂ ਵਿਚ ਸੌਂਪ ਦਿੱਤਾ ਜਿਨ੍ਹਾਂ ਨੂੰ ਟੋਲੀਆਂ ਵਿਚ ਵੰਡ ਕੇ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਠਹਿਰਾਇਆ ਸੀ ਕਿ ਉਹ ਦਾਊਦ ਦੇ ਨਿਰਦੇਸ਼ਨ* ਮੁਤਾਬਕ ਖ਼ੁਸ਼ੀਆਂ ਮਨਾਉਂਦੇ ਹੋਏ ਤੇ ਗੀਤ ਗਾਉਂਦੇ ਹੋਏ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ+ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ।+ 19 ਨਾਲੇ ਉਸ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ʼਤੇ ਦਰਬਾਨਾਂ+ ਨੂੰ ਤੈਨਾਤ ਕੀਤਾ ਤਾਂਕਿ ਅਜਿਹਾ ਕੋਈ ਵੀ ਅੰਦਰ ਦਾਖ਼ਲ ਨਾ ਹੋ ਸਕੇ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਹੋਵੇ। 20 ਫਿਰ ਉਸ ਨੇ ਸੌ-ਸੌ ਦੇ ਮੁਖੀਆਂ,+ ਰੁਤਬੇਦਾਰ ਆਦਮੀਆਂ, ਲੋਕਾਂ ਦੇ ਹਾਕਮਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਲਿਆ ਅਤੇ ਉਹ ਯਹੋਵਾਹ ਦੇ ਭਵਨ ਤੋਂ ਰਾਜੇ ਨੂੰ ਲੈ ਗਏ। ਫਿਰ ਉਹ ਉੱਪਰਲੇ ਦਰਵਾਜ਼ੇ ਰਾਹੀਂ ਰਾਜੇ ਦੇ ਮਹਿਲ ਵਿਚ ਆਏ ਤੇ ਉਨ੍ਹਾਂ ਨੇ ਰਾਜੇ ਨੂੰ ਰਾਜ-ਸਿੰਘਾਸਣ+ ʼਤੇ ਬਿਠਾ ਦਿੱਤਾ।+ 21 ਇਸ ਲਈ ਦੇਸ਼ ਦੇ ਸਾਰੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਸ਼ਹਿਰ ਵਿਚ ਸ਼ਾਂਤੀ ਕਾਇਮ ਹੋ ਗਈ ਕਿਉਂਕਿ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਮਾਰ ਸੁੱਟਿਆ ਸੀ।
-