ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 16:30, 31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਆਮਰੀ ਦਾ ਪੁੱਤਰ ਅਹਾਬ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+

  • 1 ਰਾਜਿਆਂ 22:51
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 51 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਰਾਜ ਦੇ 17ਵੇਂ ਸਾਲ ਅਹਾਬ ਦਾ ਪੁੱਤਰ ਅਹਜ਼ਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ ਇਜ਼ਰਾਈਲ ਉੱਤੇ ਦੋ ਸਾਲ ਰਾਜ ਕੀਤਾ।

  • 1 ਰਾਜਿਆਂ 22:53
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 53 ਉਹ ਬਆਲ ਦੀ ਭਗਤੀ ਕਰਦਾ ਰਿਹਾ+ ਤੇ ਉਸ ਅੱਗੇ ਮੱਥਾ ਟੇਕਦਾ ਰਿਹਾ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਂਦਾ ਰਿਹਾ,+ ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ।

  • 2 ਰਾਜਿਆਂ 10:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਇਸ ਤੋਂ ਬਾਅਦ ਯੇਹੂ ਨੇ ਸਾਰੇ ਇਜ਼ਰਾਈਲ ਵਿਚ ਸੰਦੇਸ਼ ਭੇਜਿਆ ਅਤੇ ਬਆਲ ਦੇ ਸਾਰੇ ਭਗਤ ਆਏ। ਉਨ੍ਹਾਂ ਵਿੱਚੋਂ ਕੋਈ ਵੀ ਗ਼ੈਰ-ਹਾਜ਼ਰ ਨਹੀਂ ਸੀ। ਉਹ ਬਆਲ ਦੇ ਮੰਦਰ ਵਿਚ ਦਾਖ਼ਲ ਹੋਏ+ ਅਤੇ ਬਆਲ ਦਾ ਮੰਦਰ ਖਚਾਖਚ ਭਰ ਗਿਆ।

  • 2 ਰਾਜਿਆਂ 23:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਰਾਜੇ ਨੇ ਮਹਾਂ ਪੁਜਾਰੀ ਹਿਲਕੀਯਾਹ,+ ਦੂਜੇ ਦਰਜੇ ਦੇ ਪੁਜਾਰੀਆਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਯਹੋਵਾਹ ਦੇ ਭਵਨ ਵਿੱਚੋਂ ਉਹ ਸਾਰੀਆਂ ਚੀਜ਼ਾਂ ਬਾਹਰ ਲੈ ਆਉਣ ਜੋ ਬਆਲ, ਪੂਜਾ-ਖੰਭੇ*+ ਅਤੇ ਆਕਾਸ਼ ਦੀ ਸਾਰੀ ਫ਼ੌਜ ਲਈ ਬਣਾਈਆਂ ਗਈਆਂ ਸਨ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਕਿਦਰੋਨ ਘਾਟੀ ਦੀਆਂ ਢਲਾਣਾਂ ਉੱਤੇ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਬੈਤੇਲ ਲੈ ਗਿਆ।+ 5 ਉਸ ਨੇ ਝੂਠੇ ਦੇਵਤਿਆਂ ਦੇ ਪੁਜਾਰੀਆਂ ਨੂੰ ਸੇਵਾ ਕਰਨੋਂ ਹਟਾ ਦਿੱਤਾ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਬਣੀਆਂ ਉੱਚੀਆਂ ਥਾਵਾਂ ʼਤੇ ਬਲ਼ੀਆਂ* ਚੜ੍ਹਾਉਣ ਲਈ ਨਿਯੁਕਤ ਕੀਤਾ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਵੀ ਹਟਾ ਦਿੱਤਾ ਜੋ ਬਆਲ, ਸੂਰਜ, ਚੰਦ, ਰਾਸ਼ੀ ਦੇ ਤਾਰਾ-ਮੰਡਲ ਅਤੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ