-
2 ਰਾਜਿਆਂ 17:3-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਅੱਸ਼ੂਰ ਦਾ ਰਾਜਾ ਸ਼ਲਮਨਸਰ ਉਸ ਖ਼ਿਲਾਫ਼ ਲੜਨ ਆਇਆ+ ਅਤੇ ਹੋਸ਼ੇਆ ਉਸ ਦਾ ਸੇਵਕ ਬਣ ਗਿਆ ਤੇ ਉਸ ਨੂੰ ਟੈਕਸ ਦੇਣ ਲੱਗਾ।+ 4 ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗ ਗਿਆ ਕਿ ਹੋਸ਼ੇਆ ਇਕ ਸਾਜ਼ਸ਼ ਵਿਚ ਸ਼ਾਮਲ ਸੀ ਕਿਉਂਕਿ ਉਸ ਨੇ ਮਿਸਰ ਦੇ ਰਾਜੇ ਸੋ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਘੱਲਿਆ ਸੀ+ ਅਤੇ ਉਹ ਅੱਸ਼ੂਰ ਦੇ ਰਾਜੇ ਕੋਲ ਟੈਕਸ ਲੈ ਕੇ ਨਹੀਂ ਆਇਆ ਜਿਵੇਂ ਉਹ ਬੀਤੇ ਸਾਲਾਂ ਵਿਚ ਦਿੰਦਾ ਹੁੰਦਾ ਸੀ। ਇਸ ਲਈ ਅੱਸ਼ੂਰ ਦੇ ਰਾਜੇ ਨੇ ਉਸ ਨੂੰ ਫੜਿਆ ਤੇ ਕੈਦਖ਼ਾਨੇ ਵਿਚ ਬੰਨ੍ਹ ਕੇ ਰੱਖਿਆ।
5 ਫਿਰ ਅੱਸ਼ੂਰ ਦੇ ਰਾਜੇ ਨੇ ਪੂਰੇ ਦੇਸ਼ ʼਤੇ ਹਮਲਾ ਕਰ ਦਿੱਤਾ ਅਤੇ ਉਹ ਸਾਮਰਿਯਾ ਆ ਗਿਆ ਤੇ ਇਸ ਨੂੰ ਤਿੰਨ ਸਾਲਾਂ ਤਕ ਘੇਰੀ ਰੱਖਿਆ। 6 ਹੋਸ਼ੇਆ ਦੇ ਰਾਜ ਦੇ ਨੌਵੇਂ ਸਾਲ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ʼਤੇ ਕਬਜ਼ਾ ਕਰ ਲਿਆ।+ ਫਿਰ ਉਹ ਇਜ਼ਰਾਈਲ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ+ ਅੱਸ਼ੂਰ ਲੈ ਗਿਆ। ਉਸ ਨੇ ਉਨ੍ਹਾਂ ਨੂੰ ਹਲਹ ਅਤੇ ਗੋਜ਼ਾਨ+ ਨਦੀ ʼਤੇ ਸਥਿਤ ਹਾਬੋਰ ਵਿਚ ਅਤੇ ਮਾਦੀਆਂ ਦੇ ਸ਼ਹਿਰਾਂ ਵਿਚ ਵਸਾ ਦਿੱਤਾ।+
-