-
1 ਰਾਜਿਆਂ 6:33-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਉਸ ਨੇ ਮੰਦਰ* ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੀਆਂ ਚੁਗਾਠਾਂ ਵੀ ਇਸੇ ਤਰ੍ਹਾਂ ਬਣਾਈਆਂ ਜੋ ਚੌਥਾ ਹਿੱਸਾ* ਸੀ। 34 ਉਸ ਨੇ ਸਨੋਬਰ ਦੀ ਲੱਕੜ ਦੇ ਦੋ ਦਰਵਾਜ਼ੇ ਬਣਾਏ। ਇਕ ਦਰਵਾਜ਼ੇ ਦੇ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ ਅਤੇ ਦੂਸਰੇ ਦਰਵਾਜ਼ੇ ਦੇ ਵੀ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ।+ 35 ਉਸ ਨੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨੇ ਦੀ ਪਰਤ ਚੜ੍ਹਾਈ।
-