-
ਯਸਾਯਾਹ 22:20-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “‘ਉਸ ਦਿਨ ਮੈਂ ਹਿਲਕੀਯਾਹ ਦੇ ਪੁੱਤਰ, ਆਪਣੇ ਸੇਵਕ ਅਲਯਾਕੀਮ+ ਨੂੰ ਬੁਲਾਵਾਂਗਾ 21 ਅਤੇ ਮੈਂ ਤੇਰਾ ਚੋਗਾ ਉਸ ਨੂੰ ਪਹਿਨਾਵਾਂਗਾ ਤੇ ਤੇਰਾ ਪਟਕਾ ਉਸ ਦੇ ਲੱਕ ʼਤੇ ਕੱਸ ਕੇ ਬੰਨਾਂਗਾ।+ ਮੈਂ ਤੇਰਾ ਅਧਿਕਾਰ ਉਸ ਦੇ ਹੱਥ ਵਿਚ ਦੇ ਦਿਆਂਗਾ। ਉਹ ਯਰੂਸ਼ਲਮ ਦੇ ਵਾਸੀਆਂ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਬਣੇਗਾ। 22 ਮੈਂ ਦਾਊਦ ਦੇ ਘਰਾਣੇ ਦੀ ਚਾਬੀ+ ਉਸ ਦੇ ਮੋਢੇ ʼਤੇ ਰੱਖਾਂਗਾ। ਉਹ ਖੋਲ੍ਹੇਗਾ ਤੇ ਕੋਈ ਵੀ ਬੰਦ ਨਹੀਂ ਕਰੇਗਾ; ਉਹ ਬੰਦ ਕਰੇਗਾ ਤੇ ਕੋਈ ਵੀ ਨਹੀਂ ਖੋਲ੍ਹੇਗਾ। 23 ਮੈਂ ਉਸ ਨੂੰ ਕੀਲੀ ਵਾਂਗ ਪੱਕੀ ਥਾਂ ʼਤੇ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਦੀ ਸ਼ਾਨ ਦਾ ਸਿੰਘਾਸਣ ਬਣੇਗਾ। 24 ਉਹ ਉਸ ਉੱਤੇ ਉਸ ਦੇ ਪਿਤਾ ਦੇ ਘਰਾਣੇ ਦੀ ਸਾਰੀ ਸ਼ਾਨ* ਨੂੰ ਟੰਗਣਗੇ ਯਾਨੀ ਵੰਸ਼ ਅਤੇ ਔਲਾਦ,* ਹਾਂ, ਸਾਰੇ ਛੋਟੇ ਭਾਂਡੇ, ਕਟੋਰਿਆਂ ਵਰਗੇ ਭਾਂਡੇ ਅਤੇ ਸਾਰੇ ਵੱਡੇ-ਵੱਡੇ ਘੜੇ।
-