12 “ਜਦੋਂ ਯਹੋਵਾਹ ਸੀਓਨ ਪਹਾੜ ʼਤੇ ਅਤੇ ਯਰੂਸ਼ਲਮ ਵਿਚ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਢੀਠ ਦਿਲ, ਉਸ ਦੇ ਹੰਕਾਰ ਅਤੇ ਉਸ ਦੀਆਂ ਘਮੰਡ ਨਾਲ ਚੜ੍ਹੀਆਂ ਅੱਖਾਂ ਕਰਕੇ ਸਜ਼ਾ ਦੇਵੇਗਾ।+ 13 ਕਿਉਂਕਿ ਉਹ ਕਹਿੰਦਾ ਹੈ,
‘ਮੈਂ ਇਹ ਆਪਣੇ ਹੱਥ ਦੀ ਤਾਕਤ
ਅਤੇ ਆਪਣੀ ਬੁੱਧ ਨਾਲ ਕਰਾਂਗਾ ਕਿਉਂਕਿ ਮੈਂ ਬੁੱਧੀਮਾਨ ਹਾਂ।
ਮੈਂ ਕੌਮਾਂ ਦੀਆਂ ਸਰਹੱਦਾਂ ਨੂੰ ਹਟਾ ਦਿਆਂਗਾ,+
ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਵਾਂਗਾ+
ਅਤੇ ਮੈਂ ਇਕ ਯੋਧੇ ਵਾਂਗ ਵਾਸੀਆਂ ਨੂੰ ਆਪਣੇ ਅਧੀਨ ਕਰ ਲਵਾਂਗਾ।+