9 ਦੁਸ਼ਮਣ ਨੇ ਕਿਹਾ: ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ! ਮੈਂ ਉਨ੍ਹਾਂ ਨੂੰ ਫੜ ਲਵਾਂਗਾ!
ਮੈਂ ਲੁੱਟ ਦਾ ਮਾਲ ਵੰਡਾਂਗਾ ਜਦ ਤਕ ਮੈਂ ਸੰਤੁਸ਼ਟ ਨਹੀਂ ਹੋ ਜਾਂਦਾ!
ਮੈਂ ਆਪਣੀ ਤਲਵਾਰ ਕੱਢਾਂਗਾ! ਮੇਰਾ ਹੱਥ ਉਨ੍ਹਾਂ ਨੂੰ ਹਰਾਵੇਗਾ!’+
10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+
ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।