-
ਯਿਰਮਿਯਾਹ 32:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਅਤੇ ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਹੀਂ ਬਚੇਗਾ ਕਿਉਂਕਿ ਉਸ ਨੂੰ ਜ਼ਰੂਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ ਅਤੇ ਸਿਦਕੀਯਾਹ ਨੂੰ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਉਸ ਨਾਲ ਗੱਲ ਕਰਨੀ ਪਵੇਗੀ।”’+ 5 ਯਹੋਵਾਹ ਕਹਿੰਦਾ ਹੈ, ‘ਉਹ ਸਿਦਕੀਯਾਹ ਨੂੰ ਬਾਬਲ ਲੈ ਜਾਵੇਗਾ ਅਤੇ ਉਹ ਉੱਥੇ ਤਦ ਤਕ ਰਹੇਗਾ ਜਦ ਤਕ ਮੈਂ ਉਸ ਵੱਲ ਧਿਆਨ ਨਹੀਂ ਦਿੰਦਾ। ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੀ ਜਾਂਦੇ ਹੋ, ਪਰ ਤੁਸੀਂ ਜਿੱਤੋਗੇ ਨਹੀਂ।’”+
-
-
ਹਿਜ਼ਕੀਏਲ 12:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਨ੍ਹਾਂ ਦਾ ਮੁਖੀ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਹਨੇਰੇ ਵਿਚ ਤੁਰ ਪਵੇਗਾ। ਉਹ ਕੰਧ ਵਿਚ ਇਕ ਮਘੋਰਾ ਕਰੇਗਾ ਅਤੇ ਇਸ ਥਾਣੀਂ ਆਪਣਾ ਸਾਮਾਨ ਚੁੱਕ ਕੇ ਬਾਹਰ ਨਿਕਲ ਜਾਵੇਗਾ।+ ਉਹ ਆਪਣਾ ਚਿਹਰਾ ਢਕੇਗਾ ਤਾਂਕਿ ਉਸ ਨੂੰ ਜ਼ਮੀਨ ਦਿਖਾਈ ਨਾ ਦੇਵੇ।’ 13 ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਫਿਰ ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬਲ ਲੈ ਆਵਾਂਗਾ, ਪਰ ਉਹ ਦੇਸ਼ ਨੂੰ ਦੇਖ ਨਹੀਂ ਸਕੇਗਾ ਅਤੇ ਉੱਥੇ ਹੀ ਮਰ ਜਾਵੇਗਾ।+
-