17 ਇਸ ਲਈ ਉਹ ਚਲੇ ਗਏ ਅਤੇ ਬੈਤਲਹਮ+ ਨੇੜੇ ਕਿਮਹਾਮ ਦੇ ਮੁਸਾਫ਼ਰਖ਼ਾਨੇ ਵਿਚ ਰਹੇ। ਉਨ੍ਹਾਂ ਨੇ ਮਿਸਰ ਜਾਣ ਦਾ ਮਨ ਬਣਾਇਆ ਹੋਇਆ ਸੀ+ 18 ਕਿਉਂਕਿ ਉਹ ਕਸਦੀਆਂ ਤੋਂ ਡਰੇ ਹੋਏ ਸਨ। ਉਹ ਇਸ ਲਈ ਡਰ ਗਏ ਸਨ ਕਿਉਂਕਿ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰ ਦਿੱਤਾ ਸੀ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ।+