-
2 ਸਮੂਏਲ 6:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਹ ਯਹੋਵਾਹ ਦਾ ਸੰਦੂਕ ਉਸ ਤੰਬੂ ਵਿਚ ਲੈ ਆਏ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਠਹਿਰਾਈ ਹੋਈ ਜਗ੍ਹਾ ʼਤੇ ਰੱਖ ਦਿੱਤਾ।+ ਫਿਰ ਦਾਊਦ ਨੇ ਯਹੋਵਾਹ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ 18 ਜਦੋਂ ਦਾਊਦ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਚੁੱਕਾ, ਤਾਂ ਉਸ ਨੇ ਸੈਨਾਵਾਂ ਦੇ ਯਹੋਵਾਹ ਦੇ ਨਾਂ ʼਤੇ ਲੋਕਾਂ ਨੂੰ ਅਸੀਸ ਦਿੱਤੀ। 19 ਇਸ ਤੋਂ ਬਾਅਦ ਉਸ ਨੇ ਸਾਰੇ ਲੋਕਾਂ ਯਾਨੀ ਇਜ਼ਰਾਈਲ ਦੀ ਸਾਰੀ ਭੀੜ ਵਿੱਚੋਂ ਹਰੇਕ ਆਦਮੀ ਤੇ ਔਰਤ ਨੂੰ ਛੱਲੇ ਵਰਗੀ ਇਕ ਰੋਟੀ, ਖਜੂਰਾਂ ਦੀ ਇਕ ਟਿੱਕੀ ਤੇ ਸੌਗੀਆਂ ਦੀ ਇਕ ਟਿੱਕੀ ਦਿੱਤੀ ਤੇ ਫਿਰ ਸਾਰੇ ਲੋਕ ਆਪੋ-ਆਪਣੇ ਘਰ ਚਲੇ ਗਏ।
-
-
1 ਰਾਜਿਆਂ 8:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਰਾਜਾ ਸੁਲੇਮਾਨ ਅਤੇ ਉਸ ਨੂੰ ਮਿਲਣ ਲਈ ਸੱਦੀ ਗਈ ਇਜ਼ਰਾਈਲ ਦੀ ਸਾਰੀ ਮੰਡਲੀ ਸੰਦੂਕ ਦੇ ਸਾਮ੍ਹਣੇ ਮੌਜੂਦ ਸੀ। ਇੰਨੀਆਂ ਸਾਰੀਆਂ ਭੇਡਾਂ ਅਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ ਜਾ ਰਹੀ ਸੀ+ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ।
-