-
2 ਸਮੂਏਲ 10:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਦੋਂ ਦਾਊਦ ਨੂੰ ਇਹ ਖ਼ਬਰ ਮਿਲੀ, ਤਾਂ ਉਸ ਨੇ ਤੁਰੰਤ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਪਾਰ ਕਰ ਕੇ ਹੇਲਾਮ ਆਇਆ। ਫਿਰ ਸੀਰੀਆਈ ਫ਼ੌਜੀਆਂ ਨੇ ਦਾਊਦ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਿਆ ਅਤੇ ਉਸ ਨਾਲ ਯੁੱਧ ਕੀਤਾ।+ 18 ਪਰ ਸੀਰੀਆਈ ਫ਼ੌਜੀ ਇਜ਼ਰਾਈਲ ਅੱਗੋਂ ਭੱਜ ਗਏ; ਦਾਊਦ ਨੇ ਸੀਰੀਆਈ ਫ਼ੌਜ ਦੇ 700 ਰਥਵਾਨਾਂ ਅਤੇ 40,000 ਘੋੜਸਵਾਰਾਂ ਨੂੰ ਮਾਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਦੇ ਮੁਖੀ ਸ਼ੋਬਕ ʼਤੇ ਵਾਰ ਕੀਤਾ ਤੇ ਉਹ ਉੱਥੇ ਹੀ ਮਰ ਗਿਆ।+ 19 ਜਦੋਂ ਹਦਦਅਜ਼ਰ ਦੇ ਅਧੀਨ ਸਾਰੇ ਰਾਜਿਆਂ ਯਾਨੀ ਉਸ ਦੇ ਸੇਵਕਾਂ ਨੇ ਦੇਖਿਆ ਕਿ ਇਜ਼ਰਾਈਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ, ਤਾਂ ਉਨ੍ਹਾਂ ਨੇ ਫ਼ੌਰਨ ਇਜ਼ਰਾਈਲ ਨਾਲ ਸ਼ਾਂਤੀ ਕਾਇਮ ਕਰ ਲਈ ਅਤੇ ਉਨ੍ਹਾਂ ਦੇ ਅਧੀਨ ਹੋ ਗਏ;+ ਸੀਰੀਆਈ ਫ਼ੌਜ ਨੇ ਫਿਰ ਕਦੇ ਅੰਮੋਨੀਆਂ ਦੀ ਮਦਦ ਕਰਨ ਦੀ ਹਿੰਮਤ ਨਹੀਂ ਕੀਤੀ।
-