-
ਕੂਚ 36:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 “ਬਸਲੇਲ ਆਹਾਲੀਆਬ ਨਾਲ ਅਤੇ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਮਿਲ ਕੇ ਕੰਮ ਕਰੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਬੁੱਧ ਅਤੇ ਸਮਝ ਬਖ਼ਸ਼ੀ ਹੈ ਤਾਂਕਿ ਉਹ ਜਾਣਨ ਕਿ ਯਹੋਵਾਹ ਦੇ ਹੁਕਮ ਅਨੁਸਾਰ ਪਵਿੱਤਰ ਸੇਵਾ ਨਾਲ ਸੰਬੰਧਿਤ ਸਾਰਾ ਕੰਮ ਕਿਵੇਂ ਕਰਨਾ ਹੈ।”+
2 ਫਿਰ ਮੂਸਾ ਨੇ ਬਸਲੇਲ, ਆਹਾਲੀਆਬ ਅਤੇ ਸਾਰੇ ਕਾਰੀਗਰਾਂ ਨੂੰ ਬੁਲਾਇਆ ਜਿਨ੍ਹਾਂ ਦੇ ਦਿਲ ਯਹੋਵਾਹ ਨੇ ਬੁੱਧ ਨਾਲ ਭਰੇ ਸਨ+ ਅਤੇ ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ ਸੀ ਕਿ ਉਹ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕਰਨ।+
-