-
2 ਰਾਜਿਆਂ 21:19-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਆਮੋਨ+ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਮਸ਼ੁੱਲਮਥ ਸੀ ਜੋ ਯਾਟਬਾਹ ਦੇ ਰਹਿਣ ਵਾਲੇ ਹਾਰੂਸ ਦੀ ਧੀ ਸੀ। 20 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਕੀਤਾ ਸੀ।+ 21 ਉਹ ਉਨ੍ਹਾਂ ਸਾਰੇ ਰਾਹਾਂ ʼਤੇ ਚੱਲਦਾ ਰਿਹਾ ਜਿਨ੍ਹਾਂ ʼਤੇ ਉਸ ਦਾ ਪਿਤਾ ਚੱਲਿਆ ਅਤੇ ਉਹ ਉਨ੍ਹਾਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰਦਾ ਰਿਹਾ ਤੇ ਉਨ੍ਹਾਂ ਅੱਗੇ ਮੱਥਾ ਟੇਕਦਾ ਰਿਹਾ ਜਿਨ੍ਹਾਂ ਦੀ ਭਗਤੀ ਉਸ ਦਾ ਪਿਤਾ ਕਰਦਾ ਸੀ।+ 22 ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਹ ਯਹੋਵਾਹ ਦੇ ਰਾਹ ʼਤੇ ਨਹੀਂ ਚੱਲਿਆ।+ 23 ਅਖ਼ੀਰ ਆਮੋਨ ਦੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਰਾਜੇ ਨੂੰ ਉਸੇ ਦੇ ਘਰ ਵਿਚ ਜਾਨੋਂ ਮਾਰ ਦਿੱਤਾ। 24 ਪਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜਾ ਆਮੋਨ ਖ਼ਿਲਾਫ਼ ਸਾਜ਼ਸ਼ ਘੜੀ ਸੀ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਯੋਸੀਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ।+
-