13 ਫਿਰ ਉਸ ਨੇ ਉੱਥੋਂ ਯਹੋਵਾਹ ਦੇ ਭਵਨ ਦੇ ਸਾਰੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਸਾਰੇ ਖ਼ਜ਼ਾਨੇ ਲੈ ਲਏ।+ ਉਸ ਨੇ ਸੋਨੇ ਦੀਆਂ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਟੋਟੇ-ਟੋਟੇ ਕਰ ਦਿੱਤੇ ਜੋ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਯਹੋਵਾਹ ਦੇ ਭਵਨ ਵਿਚ ਬਣਾਈਆਂ ਸਨ।+ ਇਹ ਉਸੇ ਤਰ੍ਹਾਂ ਹੋਇਆ ਜਿਵੇਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ।