ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 22:14-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਇਸ ਲਈ ਪੁਜਾਰੀ ਹਿਲਕੀਯਾਹ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸਾਯਾਹ ਹੁਲਦਾਹ ਨਬੀਆ+ ਕੋਲ ਗਏ। ਉਹ ਪੁਸ਼ਾਕ-ਘਰ ਦੇ ਨਿਗਰਾਨ ਸ਼ਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ। ਉਹ ਯਰੂਸ਼ਲਮ ਸ਼ਹਿਰ ਦੇ ਨਵੇਂ ਹਿੱਸੇ ਵਿਚ ਰਹਿੰਦੀ ਸੀ; ਉੱਥੇ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ।+ 15 ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਿਸ ਆਦਮੀ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, ਉਸ ਨੂੰ ਕਹੋ: 16 “ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਇਸ ਕਿਤਾਬ ਦੀਆਂ ਜਿਹੜੀਆਂ ਗੱਲਾਂ ਪੜ੍ਹੀਆਂ, ਉਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਬਿਪਤਾ ਲਿਆਵਾਂਗਾ।+ 17 ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਉਹ ਆਪਣੇ ਹੱਥਾਂ ਦੇ ਸਾਰੇ ਕੰਮ ਨਾਲ ਮੇਰਾ ਗੁੱਸਾ ਭੜਕਾਉਣ ਲਈ+ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ,+ ਇਸ ਲਈ ਮੇਰੇ ਕ੍ਰੋਧ ਦੀ ਅੱਗ ਇਸ ਜਗ੍ਹਾ ʼਤੇ ਭੜਕ ਉੱਠੇਗੀ ਜੋ ਕਦੇ ਨਹੀਂ ਬੁਝੇਗੀ।’”+ 18 ਪਰ ਯਹੂਦਾਹ ਦੇ ਰਾਜੇ ਨੂੰ, ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛਣ ਲਈ ਭੇਜਿਆ ਹੈ, ਤੁਸੀਂ ਇਹ ਕਹਿਓ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਿਹੜੀਆਂ ਗੱਲਾਂ ਤੂੰ ਸੁਣੀਆਂ ਹਨ, 19 ਹਾਂ, ਜਿਹੜੀਆਂ ਗੱਲਾਂ ਮੈਂ ਇਸ ਜਗ੍ਹਾ ਅਤੇ ਇਸ ਦੇ ਵਾਸੀਆਂ ਬਾਰੇ ਕਹੀਆਂ ਹਨ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਸਰਾਪੀ ਹੋਣਗੇ, ਉਹ ਗੱਲਾਂ ਸੁਣ ਕੇ ਤੇਰੇ ਦਿਲ ਨੇ ਹੁੰਗਾਰਾ ਭਰਿਆ ਅਤੇ ਤੂੰ ਯਹੋਵਾਹ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ+ ਅਤੇ ਤੂੰ ਆਪਣੇ ਕੱਪੜੇ ਪਾੜੇ+ ਤੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣੀ ਹੈ, ਯਹੋਵਾਹ ਐਲਾਨ ਕਰਦਾ ਹੈ। 20 ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ʼਤੇ ਲਿਆਵਾਂਗਾ।’”’” ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ