12 “ਰਾਜਿਆਂ ਦੇ ਰਾਜੇ ਅਰਤਹਸ਼ਸਤਾ+ ਵੱਲੋਂ ਪੁਜਾਰੀ ਅਜ਼ਰਾ ਨੂੰ ਜੋ ਆਕਾਸ਼ਾਂ ਦੇ ਪਰਮੇਸ਼ੁਰ ਦੇ ਕਾਨੂੰਨ ਦਾ ਨਕਲਨਵੀਸ ਹੈ: ਤੈਨੂੰ ਅਪਾਰ ਸ਼ਾਂਤੀ ਮਿਲੇ। ਅਤੇ ਹੁਣ 13 ਮੈਂ ਇਹ ਫ਼ਰਮਾਨ ਜਾਰੀ ਕੀਤਾ ਹੈ ਕਿ ਮੇਰੇ ਰਾਜ ਵਿਚ ਇਜ਼ਰਾਈਲ ਦੀ ਪਰਜਾ, ਉਨ੍ਹਾਂ ਦੇ ਪੁਜਾਰੀਆਂ ਤੇ ਲੇਵੀਆਂ ਵਿੱਚੋਂ ਜਿਹੜਾ ਵੀ ਤੇਰੇ ਨਾਲ ਯਰੂਸ਼ਲਮ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ।+