-
1 ਰਾਜਿਆਂ 3:10-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਯਹੋਵਾਹ ਖ਼ੁਸ਼ ਹੋਇਆ ਕਿ ਸੁਲੇਮਾਨ ਨੇ ਇਹ ਬੇਨਤੀ ਕੀਤੀ।+ 11 ਫਿਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਬੇਨਤੀ ਕੀਤੀ ਅਤੇ ਤੂੰ ਆਪਣੇ ਲਈ ਨਾ ਲੰਬੀ ਉਮਰ,* ਨਾ ਧਨ-ਦੌਲਤ ਅਤੇ ਨਾ ਹੀ ਆਪਣੇ ਦੁਸ਼ਮਣਾਂ ਦੀ ਮੌਤ ਮੰਗੀ, ਸਗੋਂ ਤੂੰ ਮੁਕੱਦਮਿਆਂ ਨੂੰ ਸੁਣਨ ਲਈ ਸਮਝ ਮੰਗੀ,+ 12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+ 13 ਇਸ ਤੋਂ ਇਲਾਵਾ, ਜੋ ਤੂੰ ਨਹੀਂ ਵੀ ਮੰਗਿਆ, ਉਹ ਵੀ ਮੈਂ ਤੈਨੂੰ ਦਿਆਂਗਾ।+ ਮੈਂ ਤੈਨੂੰ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਆਂਗਾ+ ਅਤੇ ਤੇਰੇ ਜੀਵਨ* ਦੌਰਾਨ ਤੇਰੇ ਵਰਗਾ ਕੋਈ ਹੋਰ ਰਾਜਾ ਨਾ ਹੋਵੇਗਾ।+
-