-
1 ਰਾਜਿਆਂ 3:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+ 13 ਇਸ ਤੋਂ ਇਲਾਵਾ, ਜੋ ਤੂੰ ਨਹੀਂ ਵੀ ਮੰਗਿਆ, ਉਹ ਵੀ ਮੈਂ ਤੈਨੂੰ ਦਿਆਂਗਾ।+ ਮੈਂ ਤੈਨੂੰ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦਿਆਂਗਾ+ ਅਤੇ ਤੇਰੇ ਜੀਵਨ* ਦੌਰਾਨ ਤੇਰੇ ਵਰਗਾ ਕੋਈ ਹੋਰ ਰਾਜਾ ਨਾ ਹੋਵੇਗਾ।+
-
-
1 ਰਾਜਿਆਂ 10:23-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਧਰਤੀ ਦੇ ਸਾਰੇ ਰਾਜਿਆਂ ਨਾਲੋਂ ਰਾਜਾ ਸੁਲੇਮਾਨ ਕੋਲ ਕਿਤੇ ਜ਼ਿਆਦਾ ਧਨ-ਦੌਲਤ ਤੇ ਬੁੱਧ ਸੀ।+ 24 ਅਤੇ ਧਰਤੀ ਦੇ ਕੋਨੇ-ਕੋਨੇ ਤੋਂ ਲੋਕ ਸੁਲੇਮਾਨ ਨੂੰ ਮਿਲਣ ਆਉਂਦੇ ਸਨ* ਤਾਂਕਿ ਉਸ ਦੀਆਂ ਬੁੱਧ ਦੀਆਂ ਗੱਲਾਂ ਸੁਣਨ ਜੋ ਬੁੱਧ ਪਰਮੇਸ਼ੁਰ ਨੇ ਉਸ ਦੇ ਮਨ ਵਿਚ ਪਾਈ ਸੀ।+ 25 ਉਨ੍ਹਾਂ ਵਿੱਚੋਂ ਹਰ ਕੋਈ ਤੋਹਫ਼ੇ ਲੈ ਕੇ ਆਉਂਦਾ ਸੀ ਜਿਵੇਂ ਸੋਨੇ-ਚਾਂਦੀ ਦੀਆਂ ਚੀਜ਼ਾਂ, ਕੱਪੜੇ, ਹਥਿਆਰ, ਬਲਸਾਨ ਦਾ ਤੇਲ, ਘੋੜੇ ਅਤੇ ਖੱਚਰ। ਸਾਲ-ਦਰ-ਸਾਲ ਇਸੇ ਤਰ੍ਹਾਂ ਚੱਲਦਾ ਰਿਹਾ।
-