-
1 ਰਾਜਿਆਂ 12:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਿੰਨ ਦਿਨਾਂ ਲਈ ਚਲੇ ਜਾਓ; ਫਿਰ ਮੇਰੇ ਕੋਲ ਵਾਪਸ ਆਇਓ।” ਇਸ ਲਈ ਲੋਕ ਚਲੇ ਗਏ।+ 6 ਫਿਰ ਰਾਜਾ ਰਹਬੁਆਮ ਨੇ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਉਸ ਦੇ ਪਿਤਾ ਸੁਲੇਮਾਨ ਦੇ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਸਨ। ਉਸ ਨੇ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ?” 7 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਅੱਜ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂ, ਇਨ੍ਹਾਂ ਦੀ ਬੇਨਤੀ ਸੁਣੇਂ ਤੇ ਇਨ੍ਹਾਂ ਦੇ ਮਨਭਾਉਂਦਾ ਜਵਾਬ ਦੇਵੇਂ, ਤਾਂ ਇਹ ਸਦਾ ਲਈ ਤੇਰੇ ਸੇਵਕ ਬਣੇ ਰਹਿਣਗੇ।”
-