-
1 ਰਾਜਿਆਂ 12:12-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਾਰਾਬੁਆਮ ਅਤੇ ਸਾਰੇ ਲੋਕ ਤੀਸਰੇ ਦਿਨ ਰਹਬੁਆਮ ਕੋਲ ਆਏ ਜਿਵੇਂ ਰਾਜੇ ਨੇ ਕਿਹਾ ਸੀ: “ਤੀਸਰੇ ਦਿਨ ਮੇਰੇ ਕੋਲ ਵਾਪਸ ਆਇਓ।”+ 13 ਪਰ ਰਾਜੇ ਨੇ ਬਜ਼ੁਰਗਾਂ ਦੀ ਦਿੱਤੀ ਸਲਾਹ ਨੂੰ ਠੁਕਰਾਉਂਦੇ ਹੋਏ ਲੋਕਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ। 14 ਉਸ ਨੇ ਨੌਜਵਾਨਾਂ ਦੀ ਸਲਾਹ ਮੁਤਾਬਕ ਉਨ੍ਹਾਂ ਨਾਲ ਗੱਲ ਕਰਦੇ ਹੋਏ ਕਿਹਾ: “ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕੀਤਾ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।” 15 ਇਸ ਤਰ੍ਹਾਂ ਰਾਜੇ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਇਹ ਸਭ ਕੁਝ ਯਹੋਵਾਹ ਵੱਲੋਂ ਹੋਇਆ ਸੀ+ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਕਿਹਾ ਸੀ।+
-