-
1 ਰਾਜਿਆਂ 7:15-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਤਾਂਬੇ ਨੂੰ ਢਾਲ਼ ਕੇ ਦੋ ਥੰਮ੍ਹ ਬਣਾਏ;+ ਹਰੇਕ ਥੰਮ੍ਹ ਦੀ ਉਚਾਈ 18 ਹੱਥ ਅਤੇ ਹਰੇਕ ਦਾ ਘੇਰਾ 12 ਹੱਥ ਸੀ।*+ 16 ਉਸ ਨੇ ਥੰਮ੍ਹਾਂ ਦੇ ਸਿਰਿਆਂ ʼਤੇ ਰੱਖਣ ਲਈ ਤਾਂਬੇ ਨੂੰ ਢਾਲ਼ ਕੇ ਦੋ ਕੰਗੂਰੇ* ਬਣਾਏ। ਇਕ ਕੰਗੂਰੇ ਦੀ ਉਚਾਈ ਪੰਜ ਹੱਥ ਸੀ ਤੇ ਦੂਜੇ ਕੰਗੂਰੇ ਦੀ ਉਚਾਈ ਵੀ ਪੰਜ ਹੱਥ ਸੀ। 17 ਹਰੇਕ ਥੰਮ੍ਹ ਦੇ ਕੰਗੂਰੇ ਉੱਤੇ ਗੁੰਦੀਆਂ ਹੋਈਆਂ ਜ਼ੰਜੀਰਾਂ ਨਾਲ ਜਾਲ਼ੀਆਂ ਬਣਾਈਆਂ ਗਈਆਂ ਸਨ;+ ਸੱਤ ਇਕ ਕੰਗੂਰੇ ਉੱਤੇ ਅਤੇ ਸੱਤ ਦੂਸਰੇ ਕੰਗੂਰੇ ਉੱਤੇ। 18 ਉਸ ਨੇ ਥੰਮ੍ਹਾਂ ਦੇ ਕੰਗੂਰਿਆਂ ʼਤੇ ਬਣੀਆਂ ਜਾਲ਼ੀਆਂ ਦੇ ਦੁਆਲੇ ਅਨਾਰਾਂ ਦੀਆਂ ਦੋ ਕਤਾਰਾਂ ਬਣਾਈਆਂ; ਉਸ ਨੇ ਦੋਹਾਂ ਕੰਗੂਰਿਆਂ ʼਤੇ ਇਸੇ ਤਰ੍ਹਾਂ ਕੀਤਾ। 19 ਦਲਾਨ ਦੇ ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕੰਗੂਰੇ ਸੋਸਨ ਦੇ ਫੁੱਲਾਂ ਵਰਗੇ ਸਨ ਜਿਨ੍ਹਾਂ ਦੀ ਉਚਾਈ ਚਾਰ ਹੱਥ ਸੀ। 20 ਕੰਗੂਰੇ ਦੋਹਾਂ ਥੰਮ੍ਹਾਂ ਉੱਤੇ ਸਨ ਜੋ ਥੰਮ੍ਹਾਂ ਦੇ ਗੋਲ ਸਿਰੇ ਦੇ ਬਿਲਕੁਲ ਉੱਪਰ ਜਾਲ਼ੀਦਾਰ ਕੰਮ ਦੇ ਨਾਲ ਲੱਗਦੇ ਸਨ। ਹਰ ਕੰਗੂਰੇ ਦੇ ਦੁਆਲੇ ਕਤਾਰਾਂ ਸਨ ਜਿਨ੍ਹਾਂ ਵਿਚ 200 ਅਨਾਰ ਸਨ।+
21 ਉਸ ਨੇ ਮੰਦਰ* ਦੀ ਦਲਾਨ ਦੇ ਥੰਮ੍ਹ ਖੜ੍ਹੇ ਕੀਤੇ।+ ਉਸ ਨੇ ਸੱਜੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਯਾਕੀਨ* ਰੱਖਿਆ ਅਤੇ ਫਿਰ ਉਸ ਨੇ ਖੱਬੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਬੋਅਜ਼* ਰੱਖਿਆ।+ 22 ਥੰਮ੍ਹਾਂ ਦੇ ਸਿਰੇ ਸੋਸਨ ਦੇ ਫੁੱਲਾਂ ਵਰਗੇ ਦਿਸਦੇ ਸਨ। ਇਸ ਤਰ੍ਹਾਂ ਥੰਮ੍ਹ ਬਣਾਉਣ ਦਾ ਕੰਮ ਪੂਰਾ ਹੋ ਗਿਆ।
-
-
2 ਇਤਿਹਾਸ 4:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੀਰਾਮ ਨੇ ਬਾਲਟੀਆਂ, ਬੇਲਚੇ ਅਤੇ ਕਟੋਰੇ ਵੀ ਬਣਾਏ।+
ਹੀਰਾਮ ਨੇ ਰਾਜਾ ਸੁਲੇਮਾਨ ਲਈ ਸੱਚੇ ਪਰਮੇਸ਼ੁਰ ਦੇ ਭਵਨ ਦਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ: 12 ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ʼਤੇ ਕਟੋਰਿਆਂ ਵਰਗੇ ਕੰਗੂਰੇ;* ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+ 13 ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਦੋ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ;+
-