-
2 ਰਾਜਿਆਂ 15:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਹੋਵਾਹ ਨੇ ਰਾਜੇ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ+ ਤੇ ਉਹ ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ; ਉਹ ਇਕ ਵੱਖਰੇ ਘਰ ਵਿਚ ਰਹਿੰਦਾ ਸੀ+ ਜਦ ਕਿ ਰਾਜੇ ਦਾ ਪੁੱਤਰ ਯੋਥਾਮ+ ਮਹਿਲ ਦੀ ਦੇਖ-ਰੇਖ ਕਰਦਾ ਸੀ ਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ।+ 6 ਅਜ਼ਰਯਾਹ ਦੀ ਬਾਕੀ ਕਹਾਣੀ+ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 7 ਫਿਰ ਅਜ਼ਰਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ; ਅਤੇ ਉਸ ਦਾ ਪੁੱਤਰ ਯੋਥਾਮ ਉਸ ਦੀ ਜਗ੍ਹਾ ਰਾਜਾ ਬਣ ਗਿਆ।
-