-
ਅਜ਼ਰਾ 7:14-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੈਨੂੰ ਰਾਜੇ ਅਤੇ ਉਸ ਦੇ ਸੱਤ ਸਲਾਹਕਾਰਾਂ ਵੱਲੋਂ ਭੇਜਿਆ ਜਾ ਰਿਹਾ ਹੈ ਤਾਂਕਿ ਤੂੰ ਛਾਣ-ਬੀਣ ਕਰੇਂ ਕਿ ਯਹੂਦਾਹ ਅਤੇ ਯਰੂਸ਼ਲਮ ਵਿਚ ਤੇਰੇ ਪਰਮੇਸ਼ੁਰ ਦੇ ਕਾਨੂੰਨ ਉੱਤੇ, ਜੋ ਤੇਰੇ ਨਾਲ ਹੈ,* ਅਮਲ ਕੀਤਾ ਜਾ ਰਿਹਾ ਹੈ ਜਾਂ ਨਹੀਂ। 15 ਉਹ ਸੋਨਾ-ਚਾਂਦੀ ਲੈ ਜਾ ਜੋ ਰਾਜੇ ਤੇ ਉਸ ਦੇ ਸਲਾਹਕਾਰਾਂ ਨੇ ਆਪਣੀ ਇੱਛਾ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਲਈ ਦਿੱਤਾ ਹੈ ਜੋ ਯਰੂਸ਼ਲਮ ਵਿਚ ਵੱਸਦਾ ਹੈ। 16 ਨਾਲੇ ਉਹ ਸਾਰਾ ਸੋਨਾ-ਚਾਂਦੀ ਵੀ ਲੈ ਜਾਈਂ ਜੋ ਤੈਨੂੰ ਬਾਬਲ ਦੇ ਸਾਰੇ ਜ਼ਿਲ੍ਹੇ ਵਿੱਚੋਂ ਮਿਲੇਗਾ ਅਤੇ ਉਹ ਤੋਹਫ਼ਾ ਵੀ ਜੋ ਲੋਕ ਅਤੇ ਪੁਜਾਰੀ ਆਪਣੀ ਇੱਛਾ ਨਾਲ ਆਪਣੇ ਪਰਮੇਸ਼ੁਰ ਦੇ ਭਵਨ ਲਈ ਦੇਣਗੇ ਜੋ ਯਰੂਸ਼ਲਮ ਵਿਚ ਹੈ।+
-
-
ਅਜ਼ਰਾ 7:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਅਤੇ ਉਹ ਸਾਰੇ ਭਾਂਡੇ ਜੋ ਤੈਨੂੰ ਤੇਰੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਲਈ ਦਿੱਤੇ ਗਏ ਹਨ, ਤੂੰ ਉਨ੍ਹਾਂ ਨੂੰ ਯਰੂਸ਼ਲਮ ਵਿਚ ਪਰਮੇਸ਼ੁਰ ਅੱਗੇ ਪੇਸ਼ ਕਰੀਂ।+
-