-
ਬਿਵਸਥਾ ਸਾਰ 28:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਪਰ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ:+
-
-
ਬਿਵਸਥਾ ਸਾਰ 28:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਤੁਹਾਡੀ ਜ਼ਮੀਨ ਦੀ ਪੈਦਾਵਾਰ ਅਤੇ ਤੁਹਾਡੀਆਂ ਖਾਣ-ਪੀਣ ਦੀਆਂ ਚੀਜ਼ਾਂ ਉਹ ਕੌਮ ਖਾਏਗੀ ਜਿਸ ਨੂੰ ਤੁਸੀਂ ਨਹੀਂ ਜਾਣਦੇ।+ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਡੇ ʼਤੇ ਜ਼ੁਲਮ ਢਾਹੇ ਜਾਣਗੇ।
-
-
ਨਹਮਯਾਹ 9:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਇਸ ਲਈ ਅੱਜ ਅਸੀਂ ਗ਼ੁਲਾਮ ਹਾਂ,+ ਹਾਂ, ਉਸ ਦੇਸ਼ ਵਿਚ ਗ਼ੁਲਾਮ ਹਾਂ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਉਸ ਦਾ ਫਲ ਅਤੇ ਚੰਗੀਆਂ ਚੀਜ਼ਾਂ ਖਾਣ। 37 ਇਸ ਦੀ ਢੇਰ ਸਾਰੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਹੈ ਜਿਨ੍ਹਾਂ ਨੂੰ ਤੂੰ ਸਾਡੇ ਪਾਪਾਂ ਕਰਕੇ ਸਾਡੇ ʼਤੇ ਠਹਿਰਾਇਆ ਹੈ।+ ਉਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ʼਤੇ ਮਨ-ਮਰਜ਼ੀ ਨਾਲ ਰਾਜ ਕਰਦੇ ਹਨ। ਅਸੀਂ ਬਹੁਤ ਦੁਖੀ ਹਾਂ।
-