-
ਨਹਮਯਾਹ 6:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਮੈਂ ਦਲਾਯਾਹ ਦੇ ਪੁੱਤਰ ਅਤੇ ਮਹੇਟਬੇਲ ਦੇ ਪੋਤੇ ਸ਼ਮਾਯਾਹ ਦੇ ਘਰ ਗਿਆ ਜਦੋਂ ਉਹ ਉੱਥੇ ਬੰਦ ਸੀ। ਉਸ ਨੇ ਕਿਹਾ: “ਆ, ਆਪਾਂ ਸੱਚੇ ਪਰਮੇਸ਼ੁਰ ਦੇ ਭਵਨ ਵਿਚ, ਹਾਂ, ਮੰਦਰ ਦੇ ਅੰਦਰ ਮਿਲਣ ਲਈ ਸਮਾਂ ਮਿਥੀਏ ਅਤੇ ਮੰਦਰ ਦੇ ਦਰਵਾਜ਼ੇ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਆ ਰਹੇ ਹਨ। ਉਹ ਤੈਨੂੰ ਰਾਤ ਨੂੰ ਕਤਲ ਕਰਨ ਲਈ ਆ ਰਹੇ ਹਨ।”
-
-
ਨਹਮਯਾਹ 6:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਮੈਨੂੰ ਡਰਾਉਣ ਲਈ ਅਤੇ ਮੇਰੇ ਤੋਂ ਪਾਪ ਕਰਾਉਣ ਲਈ ਉਸ ਨੂੰ ਭਾੜੇ ʼਤੇ ਰੱਖਿਆ ਗਿਆ ਤਾਂਕਿ ਉਨ੍ਹਾਂ ਨੂੰ ਮੇਰਾ ਨਾਂ ਬਦਨਾਮ ਕਰਨ ਅਤੇ ਮੇਰੇ ʼਤੇ ਦੋਸ਼ ਲਾਉਣ ਲਈ ਕੋਈ ਕਾਰਨ ਮਿਲ ਸਕੇ।
-