32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ʼਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ।