-
ਨਹਮਯਾਹ 10:28, 29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਬਾਕੀ ਲੋਕਾਂ ਯਾਨੀ ਪੁਜਾਰੀਆਂ, ਲੇਵੀਆਂ, ਦਰਬਾਨਾਂ, ਗਾਇਕਾਂ, ਮੰਦਰ ਦੇ ਸੇਵਾਦਾਰਾਂ* ਅਤੇ ਜਿਨ੍ਹਾਂ ਨੇ ਵੀ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਦੇਸ਼ਾਂ ਦੀਆਂ ਕੌਮਾਂ ਤੋਂ ਵੱਖ ਕੀਤਾ ਸੀ,+ ਉਨ੍ਹਾਂ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ ਸਣੇ ਅਤੇ ਉਨ੍ਹਾਂ ਸਾਰਿਆਂ ਨੇ ਜਿਨ੍ਹਾਂ ਨੂੰ ਗਿਆਨ ਅਤੇ ਸਮਝ ਸੀ,* 29 ਆਪਣੇ ਭਰਾਵਾਂ, ਆਪਣੇ ਮੰਨੇ-ਪ੍ਰਮੰਨੇ ਆਦਮੀਆਂ ਨਾਲ ਮਿਲ ਕੇ ਸਹੁੰ ਖਾਧੀ ਅਤੇ ਕਿਹਾ ਕਿ ਜੇ ਉਨ੍ਹਾਂ ਨੇ ਇਹ ਸਹੁੰ ਪੂਰੀ ਨਾ ਕੀਤੀ, ਤਾਂ ਉਨ੍ਹਾਂ ʼਤੇ ਸਰਾਪ ਪਵੇ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸੱਚੇ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਚੱਲਣਗੇ ਜੋ ਉਸ ਨੇ ਆਪਣੇ ਸੇਵਕ ਮੂਸਾ ਰਾਹੀਂ ਦਿੱਤਾ ਸੀ ਅਤੇ ਸਾਡੇ ਪ੍ਰਭੂ ਯਹੋਵਾਹ ਦੇ ਸਾਰੇ ਹੁਕਮਾਂ, ਉਸ ਦੇ ਨਿਆਵਾਂ ਅਤੇ ਉਸ ਦੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ।
-