-
ਕੂਚ 23:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਤੂੰ ਛੇ ਸਾਲ ਆਪਣੀ ਜ਼ਮੀਨ ਵਿਚ ਬੀ ਬੀਜੀਂ ਅਤੇ ਫ਼ਸਲ ਵੱਢੀਂ।+ 11 ਪਰ ਤੂੰ ਸੱਤਵੇਂ ਸਾਲ ਇਸ ਉੱਤੇ ਕੋਈ ਖੇਤੀ ਨਾ ਕਰੀਂ ਅਤੇ ਉੱਥੇ ਜੋ ਵੀ ਉੱਗੇਗਾ, ਉਸ ਨੂੰ ਗ਼ਰੀਬ ਲੋਕ ਖਾਣਗੇ ਅਤੇ ਉਸ ਤੋਂ ਬਾਅਦ ਜੋ ਵੀ ਬਚ ਜਾਵੇਗਾ, ਉਸ ਨੂੰ ਮੈਦਾਨ ਦੇ ਜੰਗਲੀ ਜਾਨਵਰ ਖਾਣਗੇ। ਤੂੰ ਆਪਣੇ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਬਾਗ਼ ਨਾਲ ਵੀ ਇਸ ਤਰ੍ਹਾਂ ਕਰੀਂ।
-
-
ਲੇਵੀਆਂ 25:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਸੱਤਵਾਂ ਸਾਲ ਜ਼ਮੀਨ ਲਈ ਯਹੋਵਾਹ ਦਾ ਸਬਤ ਹੋਵੇਗਾ ਅਤੇ ਪੂਰੇ ਆਰਾਮ ਦਾ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਤੇ ਨਾ ਹੀ ਅੰਗੂਰੀ ਵੇਲਾਂ ਛਾਂਗਣੀਆਂ। 5 ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਡਿਗੇ ਦਾਣਿਆਂ ਤੋਂ ਜੋ ਕੁਝ ਵੀ ਆਪਣੇ ਆਪ ਉੱਗੇਗਾ, ਤੁਸੀਂ ਉਹ ਨਹੀਂ ਵੱਢਣਾ। ਤੁਸੀਂ ਅੰਗੂਰੀ ਵੇਲਾਂ, ਜਿਨ੍ਹਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉੱਤੇ ਲੱਗੇ ਅੰਗੂਰ ਇਕੱਠੇ ਨਹੀਂ ਕਰਨੇ। ਇਹ ਸਾਲ ਜ਼ਮੀਨ ਵਾਸਤੇ ਪੂਰੇ ਆਰਾਮ ਦਾ ਸਾਲ ਹੋਵੇਗਾ।
-
-
ਬਿਵਸਥਾ ਸਾਰ 15:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਹਰ ਸੱਤਵੇਂ ਸਾਲ ਦੇ ਅਖ਼ੀਰ ਵਿਚ ਤੁਸੀਂ ਛੁਟਕਾਰੇ ਦਾ ਐਲਾਨ ਕਰਿਓ।+ 2 ਛੁਟਕਾਰੇ ਵਿਚ ਇਹ ਸਭ ਕੁਝ ਸ਼ਾਮਲ ਹੈ: ਜੇ ਕਿਸੇ ਨੇ ਆਪਣੇ ਗੁਆਂਢੀ ਨੂੰ ਕਰਜ਼ਾ ਦਿੱਤਾ ਹੈ, ਤਾਂ ਉਹ ਆਪਣੇ ਗੁਆਂਢੀ ਦਾ ਕਰਜ਼ਾ ਮਾਫ਼ ਕਰ ਦੇਵੇ। ਉਹ ਆਪਣੇ ਗੁਆਂਢੀ ਜਾਂ ਆਪਣੇ ਭਰਾ ਤੋਂ ਕਰਜ਼ਾ ਵਾਪਸ ਨਾ ਮੰਗੇ ਕਿਉਂਕਿ ਯਹੋਵਾਹ ਦੇ ਸਨਮਾਨ ਵਿਚ ਛੁਟਕਾਰੇ ਦਾ ਐਲਾਨ ਕੀਤਾ ਗਿਆ ਹੈ।+ 3 ਤੁਸੀਂ ਪਰਦੇਸੀ ਤੋਂ ਕਰਜ਼ਾ ਵਾਪਸ ਮੰਗ ਸਕਦੇ ਹੋ,+ ਪਰ ਆਪਣੇ ਭਰਾ ਦਾ ਕਰਜ਼ਾ ਮਾਫ਼ ਕਰ ਦਿਓ।
-