12 ਹਰ ਕੁੜੀ ਆਪਣੀ ਵਾਰੀ ਮੁਤਾਬਕ ਰਾਜਾ ਅਹਸ਼ਵੇਰੋਸ਼ ਕੋਲ ਜਾਂਦੀ ਸੀ। ਪਰ ਇਸ ਤੋਂ ਪਹਿਲਾਂ 12 ਮਹੀਨੇ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਦਾ ਕੰਮ ਕੀਤਾ ਜਾਂਦਾ ਸੀ। ਉਨ੍ਹਾਂ ਦੇ ਛੇ ਮਹੀਨੇ ਗੰਧਰਸ ਦਾ ਤੇਲ+ ਅਤੇ ਛੇ ਮਹੀਨੇ ਬਲਸਾਨ ਦਾ ਤੇਲ+ ਮਲ਼ਿਆ ਜਾਂਦਾ ਸੀ ਅਤੇ ਹੋਰ ਕਈ ਤਰ੍ਹਾਂ ਦੇ ਲੇਪ ਲਾਏ ਜਾਂਦੇ ਸਨ।