-
ਅਸਤਰ 3:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਣ ਵਾਲੇ ਸਾਰੇ ਅਧਿਕਾਰੀ ਉਸ ਅੱਗੇ ਝੁਕਦੇ ਸਨ ਅਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਉਂਦੇ ਸਨ ਕਿਉਂਕਿ ਰਾਜੇ ਨੇ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਸੀ। ਪਰ ਮਾਰਦਕਈ ਨੇ ਉਸ ਅੱਗੇ ਝੁਕਣ ਜਾਂ ਸਿਰ ਨਿਵਾਉਣ ਤੋਂ ਇਨਕਾਰ ਕਰ ਦਿੱਤਾ। 3 ਫਿਰ ਜਿਹੜੇ ਰਾਜੇ ਦੇ ਅਧਿਕਾਰੀ ਮਹਿਲ ਦੇ ਦਰਵਾਜ਼ੇ ਕੋਲ ਹੁੰਦੇ ਸਨ, ਉਨ੍ਹਾਂ ਨੇ ਮਾਰਦਕਈ ਨੂੰ ਪੁੱਛਿਆ: “ਤੂੰ ਰਾਜੇ ਦਾ ਹੁਕਮ ਕਿਉਂ ਨਹੀਂ ਮੰਨਦਾ?” 4 ਉਹ ਹਰ ਰੋਜ਼ ਉਸ ਨੂੰ ਇਸ ਬਾਰੇ ਪੁੱਛਦੇ ਸਨ, ਪਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਯਹੂਦੀ ਸੀ।+ ਫਿਰ ਉਨ੍ਹਾਂ ਨੇ ਹਾਮਾਨ ਨੂੰ ਇਹ ਗੱਲ ਦੱਸੀ ਕਿਉਂਕਿ ਉਹ ਦੇਖਣਾ ਚਾਹੁੰਦੇ ਸਨ ਕਿ ਮਾਰਦਕਈ ਦਾ ਰਵੱਈਆ ਬਰਦਾਸ਼ਤ ਕੀਤਾ ਜਾਵੇਗਾ ਜਾਂ ਨਹੀਂ।+
5 ਫਿਰ ਜਦ ਹਾਮਾਨ ਨੇ ਦੇਖਿਆ ਕਿ ਮਾਰਦਕਈ ਉਸ ਅੱਗੇ ਝੁਕਣ ਅਤੇ ਸਿਰ ਨਿਵਾਉਣ ਤੋਂ ਇਨਕਾਰ ਕਰਦਾ ਸੀ, ਤਾਂ ਹਾਮਾਨ ਦਾ ਗੁੱਸਾ ਭੜਕ ਉੱਠਿਆ।+
-