-
ਅੱਯੂਬ 1:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਕੀ ਤੂੰ ਸੁਰੱਖਿਆ ਲਈ ਉਹਦੇ ਦੁਆਲੇ ਤੇ ਉਹਦੇ ਘਰ ਅਤੇ ਉਹਦੀ ਹਰ ਚੀਜ਼ ਦੁਆਲੇ ਵਾੜ ਨਹੀਂ ਲਾ ਰੱਖੀ?+ ਤੂੰ ਉਸ ਦੇ ਹੱਥਾਂ ਦੇ ਕੰਮ ʼਤੇ ਬਰਕਤ ਦਿੱਤੀ ਹੈ+ ਅਤੇ ਉਸ ਦੇ ਪਸ਼ੂ ਇੰਨੇ ਵਧ ਗਏ ਹਨ ਕਿ ਉਹ ਦੇਸ਼ ਭਰ ਵਿਚ ਫੈਲ ਗਏ ਹਨ। 11 ਹੁਣ ਜ਼ਰਾ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ, ਖੋਹ ਲੈ। ਫਿਰ ਦੇਖੀਂ, ਉਹ ਤੇਰੇ ਮੂੰਹ ʼਤੇ ਤੈਨੂੰ ਫਿਟਕਾਰੇਗਾ।” 12 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਦੇਖ! ਉਸ ਦਾ ਸਾਰਾ ਕੁਝ ਤੇਰੇ ਹੱਥ ਵਿਚ ਹੈ।* ਤੂੰ ਬੱਸ ਉਸ ਨੂੰ ਹੱਥ ਨਾ ਲਾਈਂ!” ਫਿਰ ਸ਼ੈਤਾਨ ਯਹੋਵਾਹ ਦੀ ਹਜ਼ੂਰੀ* ਵਿੱਚੋਂ ਚਲਾ ਗਿਆ।+
-
-
ਜ਼ਬੂਰ 38:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੇਰੇ ਤੀਰਾਂ ਨੇ ਮੈਨੂੰ ਅੰਦਰ ਤਕ ਵਿੰਨ੍ਹਿਆ ਹੈ,
ਤੇਰਾ ਹੱਥ ਮੇਰੇ ʼਤੇ ਭਾਰੀ ਹੈ।+
-