ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 11:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਤੂੰ ਆਪਣੇ ਸੇਵਕ ਨੂੰ ਕਿਉਂ ਦੁੱਖ ਦਿੰਦਾ ਹੈਂ? ਮੈਂ ਕੀ ਕੀਤਾ ਕਿ ਤੂੰ ਮੇਰੇ ਨਾਲ ਨਾਰਾਜ਼ ਹੋ ਗਿਆ ਹੈਂ? ਤੂੰ ਕਿਉਂ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਸਿਰ ʼਤੇ ਪਾਇਆ ਹੈ?+

  • ਗਿਣਤੀ 11:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਜੇ ਤੂੰ ਮੇਰੇ ਨਾਲ ਇਹੀ ਕਰਨਾ ਹੈ, ਤਾਂ ਕਿਰਪਾ ਕਰ ਕੇ ਹੁਣੇ ਮੇਰੀ ਜਾਨ ਕੱਢ ਦੇ।+ ਜੇ ਮੇਰੇ ʼਤੇ ਤੇਰੀ ਮਿਹਰ ਹੈ, ਤਾਂ ਮੇਰੇ ʼਤੇ ਹੋਰ ਬਿਪਤਾ ਨਾ ਆਉਣ ਦੇ।”

  • 1 ਰਾਜਿਆਂ 19:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਹ ਸੁਣ ਕੇ ਉਹ ਡਰ ਗਿਆ, ਇਸ ਲਈ ਉਹ ਉੱਠਿਆ ਤੇ ਆਪਣੀ ਜਾਨ ਬਚਾਉਣ ਲਈ ਭੱਜਿਆ।+ ਉਹ ਯਹੂਦਾਹ ਦੇ ਬਏਰ-ਸ਼ਬਾ ਆਇਆ+ ਤੇ ਉੱਥੇ ਆਪਣੇ ਸੇਵਾਦਾਰ ਨੂੰ ਛੱਡ ਗਿਆ। 4 ਉਹ ਇਕ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਗਿਆ ਤੇ ਇਕ ਝਾੜ ਥੱਲੇ ਆ ਕੇ ਬੈਠ ਗਿਆ ਤੇ ਉਸ ਨੇ ਆਪਣੇ ਲਈ ਮੌਤ ਮੰਗੀ। ਉਸ ਨੇ ਕਿਹਾ: “ਬੱਸ! ਹੇ ਯਹੋਵਾਹ, ਹੁਣ ਮੇਰੀ ਜਾਨ ਕੱਢ ਲੈ+ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਬਿਹਤਰ ਨਹੀਂ ਹਾਂ।”

  • ਅੱਯੂਬ 7:15, 16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਸ ਲਈ ਮੈਂ ਚਾਹੁੰਦਾਂ ਕਿ ਮੇਰਾ ਦਮ ਘੁੱਟ ਜਾਵੇ,

      ਹਾਂ, ਅਜਿਹੀ ਜ਼ਿੰਦਗੀ ਨਾਲੋਂ ਚੰਗਾ ਹੈ ਮੈਨੂੰ ਮੌਤ ਆ ਜਾਵੇ।+

      16 ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ;+ ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।

      ਮੈਨੂੰ ਇਕੱਲਾ ਛੱਡ ਦੇ ਕਿਉਂਕਿ ਮੇਰੇ ਦਿਨ ਇਕ ਸਾਹ ਵਾਂਗ ਹੀ ਹਨ।+

  • ਯੂਨਾਹ 4:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਜਦ ਮੈਂ ਆਪਣੇ ਦੇਸ਼ ਵਿਚ ਸੀ, ਤਾਂ ਮੈਨੂੰ ਪਤਾ ਸੀ ਕਿ ਇੱਦਾਂ ਹੀ ਹੋਵੇਗਾ। ਇਸੇ ਕਰਕੇ ਪਹਿਲਾਂ ਮੈਂ ਤਰਸ਼ੀਸ਼ ਨੂੰ ਭੱਜਣ ਦੀ ਕੋਸ਼ਿਸ਼ ਕੀਤੀ;+ ਮੈਂ ਜਾਣਦਾ ਸੀ ਕਿ ਤੂੰ ਰਹਿਮਦਿਲ* ਅਤੇ ਦਇਆਵਾਨ ਪਰਮੇਸ਼ੁਰ ਹੈਂ, ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈਂ।+ ਤੂੰ ਆਪਣਾ ਮਨ ਬਦਲ ਲੈਂਦਾ ਹੈਂ ਅਤੇ ਸਜ਼ਾ ਨਹੀਂ ਦਿੰਦਾ। 3 ਇਸ ਲਈ ਹੇ ਯਹੋਵਾਹ, ਤੂੰ ਮੇਰੀ ਜਾਨ ਕੱਢ ਲੈ ਕਿਉਂਕਿ ਮੇਰੇ ਜੀਉਣ ਨਾਲੋਂ ਮੇਰਾ ਮਰ ਜਾਣਾ ਹੀ ਚੰਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ