-
ਅੱਯੂਬ 9:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਗੱਲ ਇੱਕੋ ਹੀ ਹੈ। ਇਸੇ ਲਈ ਮੈਂ ਕਹਿੰਦਾ ਹਾਂ,
‘ਉਹ ਨਿਰਦੋਸ਼* ਤੇ ਦੁਸ਼ਟ ਦੋਵਾਂ ਨੂੰ ਹੀ ਨਾਸ਼ ਕਰ ਦਿੰਦਾ ਹੈ।’
23 ਜਦ ਹੜ੍ਹ ਅਚਾਨਕ ਜ਼ਿੰਦਗੀਆਂ ਨੂੰ ਰੋੜ੍ਹ ਕੇ ਲੈ ਜਾਂਦਾ ਹੈ,
ਤਾਂ ਉਹ ਬੇਕਸੂਰਾਂ ਦੀ ਲਾਚਾਰੀ ʼਤੇ ਹੱਸਦਾ ਹੈ।
ਇੱਦਾਂ ਕਰਨ ਵਾਲਾ ਜੇ ਉਹ ਨਹੀਂ ਹੈ, ਤਾਂ ਹੋਰ ਕੌਣ ਹੈ?
-
-
ਅੱਯੂਬ 34:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਕਿਉਂਕਿ ਉਸ ਨੇ ਕਿਹਾ ਹੈ, ‘ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਨਸਾਨ ਲੱਖ ਕੋਸ਼ਿਸ਼ਾਂ ਕਰ ਲਵੇ,
ਪਰ ਕੋਈ ਫ਼ਾਇਦਾ ਨਹੀਂ।’+
-
-
ਜ਼ਬੂਰ 73:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਮੈਂ ਵਿਅਰਥ ਹੀ ਆਪਣਾ ਮਨ ਸਾਫ਼ ਰੱਖਿਆ
ਅਤੇ ਬੇਗੁਨਾਹੀ ਦੇ ਪਾਣੀ ਵਿਚ ਆਪਣੇ ਹੱਥ ਧੋਤੇ।+
-