12 “ਉਹ ਮੈਂ ਹੀ ਹਾਂ ਜੋ ਤੈਨੂੰ ਦਿਲਾਸਾ ਦਿੰਦਾ ਹਾਂ।+
ਤੂੰ ਕਿਉਂ ਨਾਸ਼ਵਾਨ ਇਨਸਾਨ ਤੋਂ ਡਰਦੀ ਹੈਂ ਜੋ ਮਰ ਜਾਵੇਗਾ+
ਅਤੇ ਇਨਸਾਨ ਦੇ ਪੁੱਤਰ ਤੋਂ ਜੋ ਹਰੇ ਘਾਹ ਵਾਂਗ ਮੁਰਝਾ ਜਾਵੇਗਾ?
13 ਤੂੰ ਯਹੋਵਾਹ ਆਪਣੇ ਬਣਾਉਣ ਵਾਲੇ ਨੂੰ ਕਿਉਂ ਭੁੱਲ ਗਈ ਹੈਂ+
ਜਿਸ ਨੇ ਆਕਾਸ਼ਾਂ ਨੂੰ ਤਾਣਿਆ+ ਅਤੇ ਧਰਤੀ ਦੀ ਨੀਂਹ ਧਰੀ?
ਤੂੰ ਅਤਿਆਚਾਰ ਕਰਨ ਵਾਲੇ ਦੇ ਕ੍ਰੋਧ ਕਰਕੇ ਹਰ ਵੇਲੇ ਡਰੀ ਰਹਿੰਦੀ ਸੀ,
ਮਾਨੋ ਉਹ ਤੈਨੂੰ ਨਾਸ਼ ਕਰਨ ਲਈ ਤਿਆਰ ਖੜ੍ਹਾ ਹੋਵੇ।
ਹੁਣ ਉਸ ਅਤਿਆਚਾਰ ਕਰਨ ਵਾਲੇ ਦਾ ਕ੍ਰੋਧ ਕਿੱਥੇ ਗਿਆ?