-
ਜ਼ਬੂਰ 108:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਹੇ ਤਾਰਾਂ ਵਾਲੇ ਸਾਜ਼ ਅਤੇ ਰਬਾਬ, ਜਾਗ!+
ਹੇ ਸਵੇਰ, ਤੂੰ ਵੀ ਜਾਗ!
3 ਹੇ ਯਹੋਵਾਹ, ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਤੇਰੀ ਵਡਿਆਈ ਕਰਾਂਗਾ,
ਮੈਂ ਕੌਮਾਂ ਵਿਚ ਤੇਰਾ ਗੁਣਗਾਨ ਕਰਾਂਗਾ*
4 ਕਿਉਂਕਿ ਤੇਰਾ ਅਟੱਲ ਪਿਆਰ ਆਕਾਸ਼ ਜਿੰਨਾ ਵਿਸ਼ਾਲ ਹੈ+
ਅਤੇ ਤੇਰੀ ਵਫ਼ਾਦਾਰੀ ਅੰਬਰਾਂ ਨੂੰ ਛੂੰਹਦੀ ਹੈ।
5 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ+
-