6 ਅਬਰਾਮ ਉਸ ਦੇਸ਼ ਵਿਚ ਸਫ਼ਰ ਕਰਦਾ-ਕਰਦਾ ਮੋਰੇਹ+ ਦੇ ਵੱਡੇ ਦਰਖ਼ਤਾਂ ਕੋਲ ਸ਼ਕਮ ਨਾਂ ਦੀ ਜਗ੍ਹਾ+ ਆਇਆ। ਉਸ ਵੇਲੇ ਕਨਾਨੀ ਲੋਕ ਉਸ ਦੇਸ਼ ਵਿਚ ਰਹਿੰਦੇ ਸਨ। 7 ਫਿਰ ਯਹੋਵਾਹ ਅਬਰਾਮ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੇਰੀ ਸੰਤਾਨ+ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ।”+ ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਜੋ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।