-
ਜ਼ਬੂਰ 15:1-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
ਜ਼ਬੂਰ 84:1-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
84 ਹੇ ਸੈਨਾਵਾਂ ਦੇ ਯਹੋਵਾਹ, ਮੈਨੂੰ ਤੇਰੇ ਸ਼ਾਨਦਾਰ ਡੇਰੇ ਨਾਲ ਕਿੰਨਾ ਪਿਆਰ ਹੈ!+
2 ਯਹੋਵਾਹ ਦੇ ਘਰ ਦੇ ਵਿਹੜਿਆਂ ਨੂੰ ਦੇਖਣ ਲਈ ਮੇਰਾ ਮਨ ਤਰਸ ਰਿਹਾ ਹੈ,
ਮੈਂ ਉੱਥੇ ਜਾਣ ਲਈ ਉਤਾਵਲਾ ਹਾਂ,+
ਮੇਰਾ ਤਨ-ਮਨ ਖ਼ੁਸ਼ੀ ਨਾਲ ਜੀਉਂਦੇ ਪਰਮੇਸ਼ੁਰ ਦੀ ਜੈ-ਜੈ ਕਾਰ ਕਰਦਾ ਹੈ।
3 ਹੇ ਸੈਨਾਵਾਂ ਦੇ ਯਹੋਵਾਹ, ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ,
ਤੇਰੀ ਸ਼ਾਨਦਾਰ ਵੇਦੀ ਦੇ ਨੇੜੇ ਪੰਛੀ ਵੀ ਬਸੇਰਾ ਕਰਦੇ ਹਨ,
ਉੱਥੇ ਅਬਾਬੀਲ* ਆਪਣਾ ਆਲ੍ਹਣਾ ਪਾਉਂਦੀ ਹੈ
ਅਤੇ ਆਪਣੇ ਬੱਚੇ ਪਾਲਦੀ ਹੈ।
4 ਖ਼ੁਸ਼ ਹਨ ਉਹ ਜਿਹੜੇ ਤੇਰੇ ਘਰ ਵਿਚ ਵੱਸਦੇ ਹਨ!+
ਉਹ ਲਗਾਤਾਰ ਤੇਰੀ ਮਹਿਮਾ ਕਰਦੇ ਹਨ।+ (ਸਲਹ)
-
-
ਜ਼ਬੂਰ 84:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਕਿਸੇ ਹੋਰ ਥਾਂ ਹਜ਼ਾਰ ਦਿਨ ਰਹਿਣ ਨਾਲੋਂ
ਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ ਰਹਿਣਾ ਕਿਤੇ ਚੰਗਾ ਹੈ!+
ਦੁਸ਼ਟਾਂ ਦੇ ਤੰਬੂਆਂ ਵਿਚ ਰਹਿਣ ਨਾਲੋਂ
ਮੈਨੂੰ ਆਪਣੇ ਪਰਮੇਸ਼ੁਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹਾ ਹੋਣਾ ਜ਼ਿਆਦਾ ਪਸੰਦ ਹੈ।
-