-
ਯਹੋਸ਼ੁਆ 3:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਿਉਂ ਹੀ ਸੰਦੂਕ ਚੁੱਕਣ ਵਾਲੇ ਯਰਦਨ ਪਹੁੰਚੇ ਅਤੇ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੇ ਆਪਣੇ ਪੈਰ ਕੰਢੇ ਦੇ ਪਾਣੀਆਂ ਵਿਚ ਰੱਖੇ (ਵਾਢੀ ਦੇ ਸਾਰੇ ਦਿਨਾਂ ਦੌਰਾਨ ਯਰਦਨ ਦਾ ਪਾਣੀ ਇਸ ਦੇ ਕੰਢਿਆਂ ਉੱਪਰੋਂ ਦੀ ਵਹਿੰਦਾ ਸੀ),+ 16 ਤਾਂ ਉੱਪਰੋਂ ਵਹਿੰਦੇ ਪਾਣੀ ਉੱਥੇ ਹੀ ਰੁਕ ਗਏ। ਉਹ ਬਹੁਤ ਦੂਰ ਸਾਰਥਾਨ ਦੇ ਨੇੜੇ ਇਕ ਸ਼ਹਿਰ ਆਦਾਮ ਵਿਚ ਇਕ ਕੰਧ* ਵਾਂਗ ਖੜ੍ਹ ਗਏ ਜਦ ਕਿ ਹੇਠਾਂ ਦਾ ਪਾਣੀ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਵੱਲ ਨੂੰ ਵਹਿ ਗਿਆ। ਪਾਣੀ ਰੁਕ ਗਏ ਅਤੇ ਲੋਕ ਪਾਰ ਲੰਘ ਕੇ ਯਰੀਹੋ ਨੇੜੇ ਪਹੁੰਚ ਗਏ।
-