1 ਸਮੂਏਲ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਕੰਗਾਲ ਕਰਦਾ ਹੈ ਅਤੇ ਉਹੀ ਮਾਲਾਮਾਲ ਕਰਦਾ ਹੈ;+ਉਹੀ ਨੀਵਾਂ ਕਰਦਾ ਹੈ ਅਤੇ ਉਹੀ ਉੱਚਾ ਕਰਦਾ ਹੈ।+ ਦਾਨੀਏਲ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+ ਦਾਨੀਏਲ 4:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।” ਲੂਕਾ 1:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਉਸ ਨੇ ਸ਼ਕਤੀਸ਼ਾਲੀ ਲੋਕਾਂ ਦੇ ਸਿੰਘਾਸਣ ਉਲਟਾਏ ਹਨ+ ਅਤੇ ਮਾਮੂਲੀ ਲੋਕਾਂ ਨੂੰ ਉੱਚਾ ਕੀਤਾ ਹੈ;+
21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+
17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।”