-
ਰਸੂਲਾਂ ਦੇ ਕੰਮ 7:35, 36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਜਿਸ ਮੂਸਾ ਨੂੰ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ: ‘ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ?’+ ਉਸੇ ਮੂਸਾ ਨੂੰ ਪਰਮੇਸ਼ੁਰ ਨੇ ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ+ ਜਿਹੜਾ ਦੂਤ ਕੰਡਿਆਲ਼ੀ ਝਾੜੀ ਵਿਚ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ। 36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+
-