-
ਕੂਚ 16:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜਦ ਤ੍ਰੇਲ ਉੱਡ ਗਈ, ਤਾਂ ਉਜਾੜ ਵਿਚ ਜ਼ਮੀਨ ਉੱਤੇ ਸਾਰੇ ਪਾਸੇ ਬਾਰੀਕ ਤੇ ਪੇਪੜੀਦਾਰ ਚੀਜ਼ ਪਈ ਸੀ,+ ਜਿਵੇਂ ਜ਼ਮੀਨ ʼਤੇ ਕੋਰਾ ਪਿਆ ਹੋਵੇ।
-
-
ਕੂਚ 16:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਇਜ਼ਰਾਈਲ ਦੇ ਘਰਾਣੇ ਨੇ ਉਸ ਰੋਟੀ ਦਾ ਨਾਂ “ਮੰਨ”* ਰੱਖਿਆ। ਇਹ ਧਨੀਏ ਦੇ ਬੀਆਂ ਵਾਂਗ ਚਿੱਟਾ ਸੀ ਅਤੇ ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ।+ 32 ਫਿਰ ਮੂਸਾ ਨੇ ਕਿਹਾ: “ਯਹੋਵਾਹ ਨੇ ਹੁਕਮ ਦਿੱਤਾ ਹੈ, ‘ਇਸ ਦਾ ਇਕ ਓਮਰ ਮਿਣ ਕੇ ਰੱਖੋ ਤਾਂਕਿ ਇਹ ਪੀੜ੍ਹੀਓ-ਪੀੜ੍ਹੀ ਰਹੇ+ ਅਤੇ ਤੁਹਾਡੀਆਂ ਪੀੜ੍ਹੀਆਂ ਦੇਖ ਸਕਣ ਕਿ ਜਦੋਂ ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਤਾਂ ਮੈਂ ਤੁਹਾਨੂੰ ਉਜਾੜ ਵਿਚ ਕੀ ਖਾਣ ਲਈ ਦਿੱਤਾ ਸੀ।’”
-
-
ਬਿਵਸਥਾ ਸਾਰ 8:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸ ਲਈ ਉਸ ਨੇ ਤੁਹਾਨੂੰ ਨਿਮਰ ਬਣਾਇਆ ਅਤੇ ਤੁਹਾਨੂੰ ਭੁੱਖਾ ਰੱਖਿਆ+ ਅਤੇ ਫਿਰ ਤੁਹਾਨੂੰ ਖਾਣ ਲਈ ਮੰਨ ਦਿੱਤਾ+ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ। ਉਸ ਨੇ ਇਹ ਇਸ ਲਈ ਕੀਤਾ ਤਾਂਕਿ ਤੁਹਾਨੂੰ ਅਹਿਸਾਸ ਹੋਵੇ ਕਿ ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।+
-