19 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਆਪਣਾ ਡੰਡਾ ਲੈ ਅਤੇ ਮਿਸਰ ਦੇ ਸਾਰੇ ਪਾਣੀਆਂ, ਇਸ ਦੇ ਦਰਿਆਵਾਂ, ਨਹਿਰਾਂ, ਛੱਪੜਾਂ+ ਅਤੇ ਸਾਰੇ ਤਲਾਬਾਂ ਵੱਲ ਆਪਣਾ ਹੱਥ ਕਰ+ ਤਾਂਕਿ ਸਾਰਾ ਪਾਣੀ ਖ਼ੂਨ ਬਣ ਜਾਵੇ।’ ਪੂਰੇ ਮਿਸਰ ਵਿਚ ਖ਼ੂਨ ਹੀ ਖ਼ੂਨ ਹੋਵੇਗਾ, ਇੱਥੋਂ ਤਕ ਕਿ ਲੱਕੜ ਤੇ ਪੱਥਰ ਦੇ ਭਾਂਡਿਆਂ ਵਿਚ ਵੀ।”