-
ਕੂਚ 23:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਮੈਂ ਥੋੜ੍ਹੇ-ਥੋੜ੍ਹੇ ਕਰ ਕੇ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਾਂਗਾ ਜਦ ਤਕ ਤੁਹਾਡੀ ਆਬਾਦੀ ਵਧ ਨਹੀਂ ਜਾਂਦੀ ਤੇ ਤੁਸੀਂ ਇਸ ਦੇਸ਼ ਉੱਤੇ ਕਬਜ਼ਾ ਨਹੀਂ ਕਰ ਲੈਂਦੇ।+
-
-
ਯਹੋਸ਼ੁਆ 24:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੁਹਾਡੇ ਉੱਥੇ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਹੌਸਲਾ ਢਾਹ ਦਿੱਤਾ* ਜਿਸ ਕਰਕੇ ਉਹ ਯਾਨੀ ਅਮੋਰੀਆਂ ਦੇ ਦੋ ਰਾਜੇ ਤੁਹਾਡੇ ਅੱਗੋਂ ਭੱਜ ਗਏ।+ ਇਹ ਤੁਹਾਡੀ ਤਲਵਾਰ ਜਾਂ ਤੁਹਾਡੀ ਕਮਾਨ ਨਾਲ ਨਹੀਂ ਹੋਇਆ।+ 13 ਇਸ ਤਰ੍ਹਾਂ ਮੈਂ ਤੁਹਾਨੂੰ ਉਹ ਦੇਸ਼ ਦਿੱਤਾ ਜਿਸ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ ਅਤੇ ਉਹ ਸ਼ਹਿਰ ਦਿੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ ਅਤੇ ਤੁਸੀਂ ਉਨ੍ਹਾਂ ਵਿਚ ਵੱਸ ਗਏ। ਤੁਸੀਂ ਉਨ੍ਹਾਂ ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਤੋਂ ਖਾ ਰਹੇ ਹੋ ਜੋ ਤੁਸੀਂ ਨਹੀਂ ਲਾਏ।’+
-
-
1 ਰਾਜਿਆਂ 4:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਲੋਕ ਅਮਨ-ਚੈਨ ਨਾਲ ਵੱਸਦੇ ਸਨ, ਹਾਂ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਥੱਲੇ।
-