13 ਸਾਡੇ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀਆਂ ਉੱਚੀਆਂ ਥਾਵਾਂ ʼਤੇ ਜਿੱਤ ਦਿਵਾਈ,+
ਜਿਸ ਕਰਕੇ ਉਸ ਨੇ ਜ਼ਮੀਨ ਦੀ ਪੈਦਾਵਾਰ ਖਾਧੀ।+
ਪਰਮੇਸ਼ੁਰ ਨੇ ਉਸ ਨੂੰ ਚਟਾਨ ਤੋਂ ਸ਼ਹਿਦ ਖੁਆਇਆ
ਅਤੇ ਸਖ਼ਤ ਚਟਾਨ ਵਿੱਚੋਂ ਤੇਲ ਦਿੱਤਾ,
14 ਉਸ ਨੂੰ ਗਾਂਵਾਂ ਦਾ ਮੱਖਣ ਤੇ ਭੇਡਾਂ-ਬੱਕਰੀਆਂ ਦਾ ਦੁੱਧ ਦਿੱਤਾ,
ਸਭ ਤੋਂ ਵਧੀਆ ਭੇਡਾਂ, ਬਾਸ਼ਾਨ ਦੇ ਭੇਡੂਆਂ ਅਤੇ ਬੱਕਰਿਆਂ ਦਾ ਮਾਸ ਦਿੱਤਾ,
ਨਾਲੇ ਉੱਤਮ ਕਣਕ ਖਾਣ ਲਈ ਦਿੱਤੀ;+
ਅਤੇ ਤੂੰ ਅੰਗੂਰਾਂ ਦੇ ਰਸ ਤੋਂ ਬਣਿਆ ਦਾਖਰਸ ਪੀਤਾ।