-
ਯਿਰਮਿਯਾਹ 7:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਪਰ ਮੈਂ ਉਨ੍ਹਾਂ ਨੂੰ ਇਹ ਹੁਕਮ ਜ਼ਰੂਰ ਦਿੱਤਾ ਸੀ: “ਤੁਸੀਂ ਮੇਰਾ ਕਹਿਣਾ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ ਮੈਂ ਤੁਹਾਨੂੰ ਜਿਸ ਰਾਹ ʼਤੇ ਚੱਲਣ ਦਾ ਹੁਕਮ ਦਿਆਂਗਾ, ਤੁਸੀਂ ਉਸ ਰਾਹ ʼਤੇ ਚੱਲਿਓ ਤਾਂਕਿ ਤੁਹਾਡਾ ਭਲਾ ਹੋਵੇ।”’+ 24 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ,+ ਸਗੋਂ ਉਹ ਆਪਣੀਆਂ ਜੁਗਤਾਂ* ਮੁਤਾਬਕ ਚੱਲੇ ਅਤੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇ+ ਜਿਸ ਕਰਕੇ ਉਹ ਅੱਗੇ ਵਧਣ ਦੀ ਬਜਾਇ ਪਿੱਛੇ ਮੁੜ ਗਏ।
-
-
ਯਿਰਮਿਯਾਹ 11:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਉਨ੍ਹਾਂ ਨੂੰ ਵਾਰ-ਵਾਰ* ਇਹ ਸਮਝਾਉਂਦਾ ਆਇਆ ਹਾਂ: “ਮੇਰਾ ਕਹਿਣਾ ਮੰਨੋ।”+ 8 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ, ਸਗੋਂ ਹਰ ਕੋਈ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲਦਾ ਰਿਹਾ।+ ਇਸ ਕਰਕੇ ਮੈਂ ਉਨ੍ਹਾਂ ਨੂੰ ਇਸ ਇਕਰਾਰ ਵਿਚ ਲਿਖੀਆਂ ਗੱਲਾਂ ਅਨੁਸਾਰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ।’”
-
-
ਮੀਕਾਹ 6:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤੂੰ ਆਮਰੀ ਦੇ ਨਿਯਮਾਂ ʼਤੇ ਚੱਲਦਾ ਹੈਂ ਅਤੇ ਅਹਾਬ ਦੇ ਘਰਾਣੇ ਵਰਗੇ ਕੰਮ ਕਰਦਾ ਹੈਂ+
ਅਤੇ ਤੂੰ ਉਨ੍ਹਾਂ ਦੀ ਸਲਾਹ ʼਤੇ ਚੱਲਦਾ ਹੈਂ।
-