-
ਕੂਚ 1:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਸਮੇਂ ਦੇ ਬੀਤਣ ਨਾਲ ਮਿਸਰ ਉੱਤੇ ਇਕ ਨਵਾਂ ਰਾਜਾ ਰਾਜ ਕਰਨ ਲੱਗਾ ਜੋ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਇਸ ਲਈ ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਦੇਖੋ! ਇਜ਼ਰਾਈਲੀਆਂ ਦੀ ਗਿਣਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਉਹ ਸਾਡੇ ਤੋਂ ਤਾਕਤਵਰ ਵੀ ਹਨ।+ 10 ਇਸ ਲਈ ਆਓ ਆਪਾਂ ਉਨ੍ਹਾਂ ਨਾਲ ਚਲਾਕੀ ਨਾਲ ਪੇਸ਼ ਆਈਏ। ਨਹੀਂ ਤਾਂ ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾਵੇਗੀ। ਜੇ ਸਾਡੇ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕਰ ਦਿੱਤਾ, ਤਾਂ ਉਹ ਉਨ੍ਹਾਂ ਨਾਲ ਹੱਥ ਮਿਲਾ ਕੇ ਸਾਡੇ ਖ਼ਿਲਾਫ਼ ਲੜਨਗੇ ਅਤੇ ਦੇਸ਼ ਛੱਡ ਕੇ ਚਲੇ ਜਾਣਗੇ।”
-
-
ਅਸਤਰ 3:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਇਕੱਲੇ ਮਾਰਦਕਈ ਨੂੰ ਮਾਰ ਕੇ* ਉਸ ਨੂੰ ਚੈਨ ਨਹੀਂ ਮਿਲਣਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਦੱਸਿਆ ਸੀ ਕਿ ਮਾਰਦਕਈ ਇਕ ਯਹੂਦੀ ਸੀ। ਇਸ ਲਈ ਉਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਯਹੂਦੀਆਂ, ਹਾਂ, ਮਾਰਦਕਈ ਦੀ ਕੌਮ ਦੇ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਘੜਨ ਲੱਗਾ।
-