-
ਇਬਰਾਨੀਆਂ 3:7-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸੇ ਕਰਕੇ ਪਵਿੱਤਰ ਸ਼ਕਤੀ ਕਹਿੰਦੀ ਹੈ:+ “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, 8 ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਆਪਣੇ ਦਿਲਾਂ ਨੂੰ ਕਠੋਰ ਕਰ ਕੇ ਮੈਨੂੰ ਡਾਢਾ ਗੁੱਸਾ ਚੜ੍ਹਾਇਆ ਸੀ।+ ਉਸ ਦਿਨ ਉਨ੍ਹਾਂ ਨੇ 9 ਮੈਨੂੰ ਪਰਖਿਆ ਸੀ ਅਤੇ ਮੈਨੂੰ ਚੁਣੌਤੀ ਦਿੱਤੀ ਸੀ, ਭਾਵੇਂ ਕਿ ਉਨ੍ਹਾਂ ਨੇ 40 ਸਾਲ ਮੇਰੇ ਕੰਮ ਦੇਖੇ ਸਨ।+ 10 ਇਸ ਕਰਕੇ ਮੈਨੂੰ ਉਸ ਪੀੜ੍ਹੀ ਨਾਲ ਘਿਰਣਾ ਹੋ ਗਈ ਅਤੇ ਮੈਂ ਕਿਹਾ: ‘ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ ਅਤੇ ਇਹ ਮੇਰੇ ਰਾਹਾਂ ʼਤੇ ਨਹੀਂ ਚੱਲਦੇ।’ 11 ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ: ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।’”+
-